ਕੀ ਤੁਸੀਂ ਭੁਗਤਾਨਯੋਗ ਬਿਮਾਰੀ ਵਾਲ਼ੀਆਂ ਛੁੱਟੀਆਂ (ਪੇਡ ਸਿੱਕ ਲੀਵ )ਦੇ ਹੱਕ ਲਈ ਸੁਨੇਹਾ ਭੇਜਣ ਲਈ ਆਪਣੀ ਆਵਾਜ਼ ਸ਼ਾਮਲ ਕਰੋਗੇ?  ਅਸੀਂ ਇਹ ਸੁਨਿਸ਼ਚਿਤ ਕਰਨ ਲਈ ਹਜ਼ਾਰਾਂ ਸੰਦੇਸ਼ ਇਕੱਤਰ ਕਰ ਰਹੇ ਹਾਂ ਤਾਂ ਜੋ 2 ਅਪ੍ਰੈਲ ਨੂੰ ਸਾਡੀ ਆਵਾਜ਼ ਸੁਣੀ ਜਾਵੇ।

ਆਪਣਾ ਨਾਮ ਭਰੋ :

ਮਾਣਯੋਗ  ਹੈਰੀ ਬੈਂਸ -ਲੇਬਰ ਮੰਤਰੀ

ਮਾਣਯੋਗ  ਐਡਰੀਅਨ ਡਿਕਸ -ਸਿਹਤ ਮੰਤਰੀ,

ਸਤਿਕਾਰਯੋਗ ਮੰਤਰੀ ਸਾਹਿਬਾਨ ਸ਼੍ਰੀ ਹੈਰੀ ਬੈਂਸ ਜੀ  ਅਤੇ ਮਿਸਟਰ ਡਿਕਸ, ਅਸੀਂ ਤੁਹਾਨੂੰ ਫੌਰੀ ਤੌਰ ਤੇ ਇਹ ਬੇਨਤੀ ਕਰ ਰਹੇ ਹਾਂ  ਕਿ ਬ੍ਰਿਟਿਸ਼ ਕੋਲੰਬੀਆ ਦੇ ਹਰ ਕਾਮੇ ਨੂੰ (ਪੇਡ ਸਿੱਕ ਲੀਵ) ਭੁਗਤਾਨਯੋਗ ਬਿਮਾਰੀ ਵਾਲੀਆਂ ਛੁਟੀਆਂ ਦਾ ਹੱਕ ਮਿਲੇ - ਇਹ ਯਕੀਨੀ ਬਣਾਉਣ ਲਈ ਤੁਹਾਨੂੰ ਤੁਰੰਤ ਕਦਮ ਚੁੱਕਣ ਲਈ ਕਹਿ ਰਹੇ ਹਾਂ ਜੋ ਕੇ  ਕੋਵੀਡ -19 ਮਹਾਂਮਾਰੀ ਦੇ ਦੌਰਾਨ ਅਤੇ ਇਸ ਤੋਂ ਬਾਅਦ ਦੇ ਸਮੇਂ ਲਈ ਵੀ ਸਹਾਈ ਹੋਣਗੇ।

ਜਿਵੇਂ ਕਿ ਤੁਸੀਂ ਜਾਣਦੇ ਹੋ, ਬੀ.ਸੀ. ਦੇ 53% ਕਰਮਚਾਰੀਆਂ ਨੂੰ ਉਨ੍ਹਾਂ ਦੀਆਂ ਨੌਕਰੀਆਂ 'ਤੇ ਬਿਮਾਰ ਹੋਣ ਤੇ ਕੋਈ ਤਨਖਾਹ ਨਹੀਂ ਮਿਲਦੀ। ਅਤੇ 30,000 ਤੋਂ ਘੱਟ ਕਮਾਉਣ ਵਾਲੇ ਕਾਮਿਆਂ ਲਈ - ਜ੍ਹਿਨਾਂ ਵਿੱਚ  ਅਸਪਸ਼ਟ ਤੌਰ ਤੇ ਜ਼ਿਆਦਾਤਰ ਔਰਤਾਂ ਅਤੇ ਘੱਟਗਿਣਤੀਆਂ ਦੀ ਬਹੁਤਾਤ ਹੈ  ਜੋ ਕੇ ਲੱਗਭੱਗ  ਅੰਕੜਾ 80% ਤੱਕ ਪਹੁੰਚ ਜਾਂਦਾ ਹੈ। ਸਾਨੂੰ ਇਹ ਜਾਣਕੇ ਖੁਸ਼ੀ  ਹੈ  ਕਿ ਬੀ.ਸੀ. ਸਰਕਾਰ ਸਹਿਮਤ ਹੈ ਕਿ ਕਿਸੇ ਨੂੰ ਵੀ ਬਿਮਾਰ ਹੋਣ ਕਰਕੇ ਘਰ ਬੈਠੇ ਰਹਿਣ ਲਈ ਤੇ ਪਰਿਵਾਰ ਲਈ ਰੋਟੀ ਕਮਾਉਣ ਵਿਚੋਂ ਕਿਸੇ ਇਕ ਨੂੰ ਚੁਣਨ ਦਾ ਫੈਸਲਾ ਨਹੀਂ ਕਰਨਾ ਪਵੇਗਾ। ਇਸ ਨਾਲ ਅਸੀਂ ਸਾਰੇ ਛੂਤ ਦੀਆਂ ਬੀਮਾਰੀਆਂ ਜਿਵੇ - ਕੋਵਡ, ਇਨਫਲੂਐਨਜ਼ਾ ਅਤੇ ਹੋਰ ਬਹੁਤ ਤੋਂ ਸੁਰੱਖਿਅਤ ਰਹਿ ਸਕਦੇ ਹਾਂ  - ਤੇ ਬਿਮਾਰ ਕਰਮਚਾਰੀ ਘਰ ਰਹਿ ਸਕਦੇ ਹਨ ਅਤੇ ਆਪਣੇ ਸਹਿਕਰਮੀਆਂ ਅਤੇ ਜਨਤਾ ਨੂੰ ਸੁਰੱਖਿਅਤ ਰੱਖਣ ਵਿੱਚ ਸਹਾਇਤਾ ਕਰ ਸਕਦੇ ਹਨ। ਅਸਥਾਈ ਰੂਪ ਵਾਲਾ  ਫੈਡਰਲ ਬਿਮਾਰੀ ਦਾ ਲਾਭ ਇਕ ਖਾਲੀ-ਥਾਂ ਭਰਨ ਵਾਲਾ ਉਪਾਅ ਹੈ ਜੋ ਸਿਰਫ ਤੇ ਸਿਰਫ ਕੋਵਿਡ ਤੇ ਹੀ ਲਾਗੂ ਹੁੰਦਾ ਹੈ, ਘੱਟੋ ਘੱਟ ਤਨਖਾਹ ਵੀ ਨਹੀਂ ਅਦਾ ਕਰਦਾ ਅਤੇ ਮਜ਼ਦੂਰਾਂ ਨੂੰ ਮਜਬੂਰ ਕਰਦਾ ਹੈ ਕਿ ਉਹ ਪਹਿਲਾਂ ਆਪਣੀ ਤਨਖਾਹ ਛੱਡ ਦੇਵੇ ਅਤੇ ਇਹ ਪਤਾ ਕਰਨ ਦੀ ਉਡੀਕ ਕਰੇ ਕਿ ਉਨ੍ਹਾਂ ਨੂੰ ਮੁੜ ਅਦਾਇਗੀ ਕੀਤੀ ਜਾਏਗੀ ਜਾਂ ਨਹੀਂ।ਇਹ ਕਾਫ਼ੀ ਨਹੀਂ ਹੈ। ਕੋਵਿਡ ਦੇ ਨਵੇਂ ਬਦਲਵੇਂ  ਰੂਪ ਬੀ ਸੀ ਨੂੰ ਮਹਾਂਮਾਰੀ ਦੀ ਤੀਜੀ ਲਹਿਰ ਦੀ ਚੇਤਾਵਨੀ ਦੇ ਰਹੇ ਹਨ। ਇਸ ਕੰਮ ਨੂੰ ਅੰਜ਼ਾਮ ਦੇਣ ਦਾ ਹੁਣ ਢੁਕਵਾਂ ਸਮਾਂ  ਹੈ: ਇੱਕ ਸਥਾਈ 'ਬਿਮਾਰੀ ਲਈ ਅਦਾਇਗੀਯੋਗ ਛੁੱਟੀ' ਪ੍ਰੋਗਰਾਮ ਬਣਾ ਕੇ ਦੇਣਾ,  ਜੋ ਕੇ

 

ਬੀਮਾਰੀ ਦੇ ਦਿਨਾਂ ਦੀ ਜਰੂਰੀ ਗਿਣਤੀ ਪ੍ਰਦਾਨ ਕਰੇਗਾ,

ਕਾਮਿਆਂ ਦੀ ਪੂਰੀ ਤਨਖਾਹ  ਅਦਾ ਹੋਣ ਦਾ ਹੀਲਾ ਕਰੇਗਾ,

ਇਸ ਸੁਵਿਧਾ ਦਾ ਫਾਇਦਾ ਉਠਾਉਣ ਵਿੱਚ ਕੋਈ ਰੁਕਾਵਟਾਂ ਨਹੀਂ ਹੋਣਗੀਆਂ,

ਅਤੇ  ਬੀ.ਸੀ. ਦਾ ਹਰੇਕ ਕਰਮਚਾਰੀ ਇਸਦਾ ਲਾਭ ਲੈ ਸਕੇਗਾ,

ਅੱਜ ਹਰ ਕੈਨੇਡੀਅਨ  ਬੀ.ਸੀ. ਨੂੰ ਆਦਰਸ਼ ਸੂੱਬੇ ਵੱਜੋਂ ਦੇਖ ਰਿਹਾ ਹੈ ਤਾਂ ਜੋ ਦੇਖ ਸਕੇ ਕਿੰਜ ਬਾਕੀ ਸਰਕਾਰਾਂ ਨੂੰ ਵੀ ਆਪਣੇ  ਕੰਮ ਕਰਨ ਦਾ ਪੈਮਾਨਾ ਕਿਵ਼ੇਂ ਉੱਚਾ ਕਰਨਾ ਚਾਹੀਦਾ ਹੈ ਅਤੇ ਕਿੰਜ ਹੋਰ ਸਰਕਾਰਾਂ ਵੀ ਨੂੰ ਕੰਮਕਾਜੀ ਲੋਕਾਂ ਦੀ ਜ਼ਿੰਦਗੀ ਬਿਹਤਰ ਬਣਾਉਣ ਲਈ ਕੰਮ ਕਰਨਾ ਚਾਹੀਦਾ ਹੈ। ਅਸੀਂ ਤੁਹਾਨੂੰ ਬੇਨਤੀ ਕਰਦੇ ਹਾਂ ਕੇ ਤੁਸੀਂ ਇਸ ਮੌਕੇ ਤੇ ਆਪਣੀ ਯੋਗ ਅਗਵਾਈ ਨਾਲ ਇਕ ਨਵੀਂ ਮਿਸਾਲ ਕਾਇਮ ਕਰੋ,ਤਾਂ ਜੋ   ਆਉਣ ਵਾਲੀਆਂ ਪੀੜ੍ਹੀਆਂ ਦੇ ਮਨਾਂ ਤੇ  ਡੂੰਘੀ ਛਾਪ ਬਣੇ ,ਇਸ ਲਈ ਤੁਹਨੂੰ ਅਸੀਂ ਇਹ ਸੁਹਿਰਦ ਅਪੀਲ ਕਰਦੇ ਹਾਂ ।

 

ਧੰਨਵਾਦ ਸਹਿਤ,