ਕੀ ਤੁਸੀਂ ਵੀ ਪੇਡ ਸਿੱਕ ਲੀਵ ਲਈ ਆਪਣੀ ਆਵਾਜ਼ ਚੁੱਕੋਗੇਂ । 

ਆਪਣੀ ਆਵਾਜ਼ ਏਥੇ ਦਰਜ਼ ਕਰਵਾਓ: 

 

ਸਤਿਕਾਰਯੋਗ ਐੱਮ ਐਲ ਏ ਸਹਿਬਾਨ,ਲੇਬਰ ਮਿਨਿਸਟਰ ,ਸਿਹਤ ਮਿਨਿਸਟਰ ,ਰੋਜ਼ਗਾਰ ਆਰਥਿਕ ਉਥਾਨ ਤੇ ਨਵੀਨਤਾ ਮੰਤਰੀ , ਲਿੰਗ ਸਮਾਨਤਾ ਪਾਰਲੀਮੈਂਟਰੀ ਸਕੱਤਰ, ਨਸਲਵਾਦ-ਵਿਰੋਧੀ ਪਹਿਲ ਸਬੰਧੀ ਪਾਰਲੀਮੈਂਟਰੀ ਸਕੱਤਰ ।

ਲੇਬਰ ਮਿਨਿਸਟ੍ਰੀ ਬੀਸੀ ਵਿੱਚ ਪੇਡ ਸਿੱਕ ਲੀਵ ਨੂੰ ਲੈਕੇ ਰਾਇ ਲੈ ਰਹੀ ਹੈ। ਇਸਦਾ ਸਿਰਫ ਇੱਕ ਹੀ ਉੱਤਰ ਹੈ : ਵਰਕਰਾਂ ਨੂੰ 10 ਦਿਨ ਦੀ ਮਾਲਕਾਂ ਦੁਆਰਾ ਭੁਗਤਾਨਯੋਗ ਪੇਡ ਸਿੱਕ ਲੀਵ ਦੀ ਲੋੜ ਹੈ। 

ਪੇਡ ਸਿੱਕ ਲੀਵ ਮਜਬੂਤ ਅਤੇ ਬਰਾਬਰਤਾ ਵਾਲੀ ਆਰਥਿਕਤਾ ਸਿਰਜਣ ਲਈ ਇੱਕ ਬੁਨਿਆਦੀ ਜ਼ਰੂਰਤ ਹੈ। ਇਹ ਰੋਜਗਾਰ ਨਾਲ ਸਬੰਧਿਤ ਕੋਈ ਆਮ ਮੁੱਦਾ ਨਹੀਂ ਹੈ ਬਲਕਿ ਆਮ ਲੋਕਾਂ ਦੀ ਸਿਹਤ ,ਮਜਬੂਤ ਸੂੱਬੇ ਤੇ ਚੰਗੇ ਕਰਮਚਾਰੀਆਂ  ਦੇ ਸਮੂਹ ਜੋ ਮਜੂਦਾ ਮਹਾਂਮਾਰੀ ਤੇ ਭਵਿੱਖ ਚ ਆਉਣ ਵਾਲੀਆਂ ਚੁਣੌਤੀਆਂ ਨਾਲ ਨਜਿੱਠਣ ਦੇ ਕਾਬਿਲ ਹੋਵੇ , ਨਾਲ ਸਬੰਧਿਤ ਹੈ। ਪ੍ਰੰਤੂ ਸਾਡੇ ਜ਼ਿਆਦਾਤਰ ਲੋਕਾਂ ਲਈ ਇਹ ਇੱਕ ਬਰਾਬਰਤਾ ਤੇ ਆਮ ਨਿਆਂ ਦਾ ਮੁੱਦਾ ਹੈ,ਜਿਸ ਕਰਕੇ ਕੰਮੀਆਂ ਨੂੰ ਕਦੇ ਵੀ ਉਹਨਾਂ ਦੀ ਸਿਹਤ ਤੇ ਆਰਥਿਕ ਜਰੂਰਤਾਂ ਵਿਚੋਂ ਕਿਸੇ ਇਕ ਨੂੰ ਚੁਣਨ ਦੀ ਮਜਬੂਰੀ ਨਾ ਹੋਵੇ। 

ਪੇਡ ਸਿੱਕ ਲੀਵ ਬਹੁਤ ਲੰਮੇ ਸਮੇਂ ਤੋਂ ਲਟਕ ਰਿਹਾ ਮੁੱਦਾ ਹੈ ਤੇ ਇਹ ਸਾਡੇ ਸੂੱਬੇ ਨੂੰ ਅੱਗੇ ਵਧਣ ਲਈ ਅਹਿਮ ਕਦਮ ਹੈ। ਹੁਣ ਸਾਨੂੰ ਇਸਨੂੰ ਸਹੀ ਕਰਨਾ ਚਾਹੀਦਾ ਹੈ।

  • ਕਰਮਚਾਰੀਆਂ ਦੀਆਂ ਨੌਕਰੀਆਂ ਦੀ ਸੁਰੱਖਿਆ
  • ਇਕ ਸਾਲ ਵਿੱਚ 10 ਦਿਨ ਭੁਗਤਾਨਯੋਗ ਬਿਮਾਰੀ ਵਾਲੀਆਂ ਛੁੱਟੀਆਂ ।
  • ਕਰਮਚਾਰੀਆਂ ਨੂੰ ਦਿਹਾੜੀ ਦਾ ਪੂਰਾ ਭੁਗਤਾਨ ਦੇਣਾ।
  • ਸਦਾ ਪੂਰਾ ਭੁਗਤਾਨ  ਰੋਜਗਾਰਦਾਤਾਵਾਂ (ਮਾਲਿਕਾਂ) ਦੁਆਰਾ ਕੀਤਾ ਜਾਵੇਗਾ ਤੇ ਇਸਨੂੰ ਲੈਣ ਲਈ ਕੋਈ ਬੰਧਨ ਨਹੀਂ ਹੋਵੇਗਾ।
  • ਅਤੇ ਇਹ ਸਾਰੇ ਫੁੱਲ ਟਾਈਮ ਤੇ ਪਾਰ੍ਟ ਟਾਈਮ ,ਆਰਜ਼ੀ ਤੇ ਥੋੜ੍ਹੇ ਸਮੇਂ ਲਈ ਕੰਮ ਕਰਨ ਵਾਲੇ ਸਾਰੇ ਕਰਮਚਾਰੀਆਂ ਤੇ ਲਾਗੂ ਹੋਵੇਗੀ.

ਦੁਨੀਆਂ ਭਰ ਦੇ ਮੁਲਕਾਂ ਦੇ ਰਣਨੀਤੀਕਾਰ ਪਹਿਲਾਂ ਤੋਂ ਪੇਡ ਸਿੱਕ ਲੀਵ ਦੀ ਮਹੱਤਤਾ ਨੂੰ ਸਮਝਦੇ ਹਨ। ਨਿਊਜ਼ੀਲੈਂਡ ਨੇ ਆਪਣੀ 5 ਦਿਨ ਦੀ ਸਿੱਕ ਲੀਵ ਨੂੰ ਵਧਾ ਕੇ 10 ਦਿਨ ਲਈ ਕਰ ਦਿੱਤਾ ਹੈ, ਆਸਟ੍ਰੇਲੀਆ 10 ਦਿਨ ਦੀ ਸਿੱਕ ਲੀਵ ਮੁਹਈਆ ਕਰਵਾ ਰਿਹਾ ਹੈ। ਸਵੀਡਨ 14 ਦਿਨ ਤੇ ਜਰਮਨੀ 30 ਦਿਨ ਪੇਡ ਸਿੱਕ ਲੀਵ ਦੇ ਰਿਹਾ ਹੈ।ਅਸੀਂ ਅਜੇ ਪਿੱਛੇ ਚੱਲ ਰਹੇ ਹਾਂ ਤੇ ਇਸਦੇ ਸਿੱਟੇ ਬਹੁਤ ਗੰਭੀਰ ਹਨ।.

ਮੈਂ/ਅਸੀਂ ਤੁਹਾਨੂੰ 10 ਦਿਨਾਂ ਦੀ ਪੇਡ ਸਿੱਕ ਲੀਵ ਲਾਗੂ ਕਰਨ ਲਈ ਬੇਨਤੀ ਕਰਦਾ/ਕਰਦੀ/ਕਰਦੇ ਹਾਂ।